रविवार, नवंबर 20, 2011

ਗੀਤ - 1

         
ਲੰਘ ਜਾਨ ਜਿਹੜੇ ਓਹ ਵਖਤ ਨਹੀਂ ਬਹੁੜਦੇ 
ਸਕਦੈਂ  ਜੇ  ਮੋੜ  ਰੱਬਾ  ਬਚਪਨਾ  ਮੋੜ  ਦੇ.  

ਸੱਚੀ ਗੱਲ ਸਿਆਣੀਆਂ ਦੀ ਰੱਬ ਬੱਚਿਆਂ 'ਚ ਵੱਸਦਾ 
ਓਹਨਾਂ  ਵਿਚ  ਰੋੰਦਾ  ਤੇ  ਓਹਨਾਂ  ਵਿਚ  ਹੱਸਦਾ 
ਕਿਤਾਬਾਂ  ਵਿਚ ਪਾ-ਪਾ  ਰੱਖੇ  ਖੰਭ  ਮੋਰ  ਦੇ 
ਸਕਦੈਂ  ਜੇ  ਮੋੜ  ਰੱਬਾ  ਬਚਪਨਾ  ਮੋੜ  ਦੇ.

ਗੁੱਲੀ  ਡੰਡਾ , ਫੜਨਾ , ਲੁਕਣ  ਮਚੀਚੀਆਂ
ਡੰਡਾ ਡੁੱਕ, ਲੂਣਾ ਘਾਟੀ ਖੇਡਾਂ ਹੋਈਆਂ ਬੀਤੀਆਂ 
ਮਾਰ  ਮਾਰ  ਡਲ੍ਹੇ  ਬੇਰ  ਬੇਰੀਆਂ  ਤੋ  ਤੋੜਦੇ 
ਸਕਦੈਂ  ਜੇ  ਮੋੜ  ਰੱਬਾ  ਬਚਪਨਾ  ਮੋੜ  ਦੇ .

ਜਾਤ ਧਰਮ ਕੀ ਹੁੰਦਾ ਸੀਗ੍ਹੇ ਨਹੀਂ ਜਾਣਦੇ
ਬੇ - ਫਿਕਰੇ ਸੀ ਹੁੰਦੇ ਮੌਜਾਂ ਸੀਗ੍ਹੇ ਮਾਣਦੇ  
ਫਿਕਰਾਂ 'ਚ  ਜਿੰਦ  ਹੁਣ  ਸੁੱਖ  ਦੂਰ  ਦੌੜ  ਦੇ 
ਸਕਦੈਂ  ਜੇ  ਮੋੜ  ਰੱਬਾ  ਬਚਪਨਾ  ਮੋੜ  ਦੇ .

ਯਾਦ ਬਚਪਨਾ ਆਵੇ ਜਦ ਆਪੇ ਰੌਨ ਨਿੱਕਲੇ 
ਕਬੀਲਦਾਰੀ ਵਾਲੇ ਪੈ ਗਏ ਮੁੰਹ ਤੇ ਹੁਣ ਛਿੱਕਲੇ .
ਘਾਰੂ ਬਚਪਨੇ ਵਾਲੇ ਨੀ ਮਖੌਲ ਹੁਣ ਅਹੁੜਦੇ 
ਸਕਦੈਂ  ਜੇ  ਮੋੜ  ਰੱਬਾ  ਬਚਪਨਾ  ਮੋੜ  ਦੇ . 


            * * * * *