ਆਈ ਵਿਸਾਖੀ
ਲੈ ਖੁਸੀਆਂ ਹਜਰਾੰ
ਝੂਮ ਉਠਿਆ
ਬਾਗੋ ਬਾਗ ਕਿਸਾਨ
ਢੋਲ ਵੱਜਦਾ
ਜਾਰੋ ਪੈੰਦੇ ਭਂਗੜੇ
ਦਿਲ ਨੱਚਦਾ
ਗਿਧਾ ਪਾਉਣ ਨਾਰਾ
ਸੋਭਾ ਮੇਲੇ ਦੀ
ਬਣੇ ਠਣੇ ਗੱਬਰੂ ਜੋ
ਹਿੱਕਾਂ ਚੋੜੀਆਂ
ਲੰਮ ਧੜਮੈ ਕੱਦ
ਕੁੰਡੀਆ ਮੁਛਾਂ
ਤੇ ਪੱਗਾਂ ਪੋਚਮੀਆਂ
ਧੱਕੇ ਮੁੱਕੇ ਤਾਂ
ਖੁਰਾਕ ਮੇਲਿਆਂ ਦੀ
ਇਕ ਥਾਂ ਛਿੰਝ
ਦੂਜੇ ਥਾਂ ਕਬੱਡੀ ਜੀ
ਪੈਸੇ ਵਾਧੂ ਨੇ
ਦਿਲ ਖੋਲ ਖਰੀਦਣ
ਕੋਈ ਗਾਨੀ ਏ
ਕੋਈ ਛੱਲਾ ਚੋਰੀਓਂ
ਮੇਲੇ ਆਏ ਹਾਂ
ਰੀਝਾਂ ਪੁਗਾਉਂਦੇ ਲੋਕੀ
ਜੋ ਮੇਲਿਆਂ ਦੇ ਸੋੰਕੀ